Surprise Me!

70 ਸਾਲ ਦੀ ਉਮਰ 'ਚ ਵੀ ਲਾਭ ਕੌਰ ਦਿਹਾੜੀਆਂ ਕਰ ਪਾਲਦੀ ਹੈ 6 ਜੀਅ | OneIndia Punjabi

2022-09-19 0 Dailymotion

ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਮਾਨਸਾ ਦੇ ਇੱਕ ਗਰੀਬ ਪਰਿਵਾਰ ਦੀਆਂ ਨੇ। ਇਸ ਪਰਿਵਾਰ ਦੀ ਮੁੱਖੀ 70 ਸਾਲਾ ਮਾਤਾ ਲਾਭ ਕੌਰ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਉਸਨੇ ਆਪਣੀਆਂ 2 ਲੜਕੀਆਂ ਦਾ ਵਿਆਹ ਕੀਤਾ,ਪਰ ਕਿਸਮਤ ਨੇ ਲਾਭ ਕੌਰ ਦਾ ਅਜੇ ਹੋਰ ਇਮਿਤਿਹਾਨ ਲੈਣਾ ਸੀ। ਵਿਆਹ ਦੇ ਕੁਝ ਸਾਲ ਬਾਦ ਹੀ ਉਸ ਦੀ ਬੇਟੀ ਜੱਸੀ ਦਾ ਪਤੀ ਵੀ ਮਰ ਜਾਂਦਾ ਹੈ ਤੇ ਉਹ ਵਿਧਵਾ ਹੋ ਕੇ ਤਿੰਨ ਬੱਚਿਆਂ ਸਮੇਤ ਲਾਭ ਕੌਰ ਕੋਲ ਆ ਜਾਂਦੀ ਹੈ। ਲਾਭ ਕੋਰ ਦੀ ਦੂਜੀ ਬੇਟੀ ਚਰਨੋ ਵੀ ਸਹੁਰਿਆਂ ਨੇ ਛੱਡ ਦਿੱਤੀ ਤੇ ਉਹ ਵੀ ਲਾਭ ਕੌਰ ਕੋਲ ਹੀ ਰਹਿ ਰਹੀ ਹੈ। ਦੋਵੇਂ ਲੜਕੀਆਂ ਤੇ 3 ਬੱਚਿਆਂ ਦੀ ਜਿੰਮੇਵਾਰੀ ਬਜ਼ੁਰਗ ਲਾਭ ਕੌਰ ਦੇ ਮੋਢਿਆਂ 'ਤੇ ਆ ਪਈ ਏ। 6 ਮੈਂਬਰਾਂ ਦਾ ਪੇਟ ਭਰਨ ਲਈ ਬਜ਼ੁਰਗ਼ ਮਾਤਾ ਦਿਹਾੜੀਆਂ ਕਰਦੀ ਹੈ। ਲਾਭ ਕੌਰ ਦੇ ਘਰ 'ਚ ਇੱਕੋ ਕਮਰਾ ਏ ਜੋ 8 ਫੁੱਟ ਨੀਵਾਂ ਹੋ ਗਿਆ। ਇਸ ਤੋਂ ਇਲਾਵਾ ਘਰ 'ਚ ਨਾ ਰਸੋਈ ਨਾ ਬਾਥਰੂਮ ਤੇ ਨਾ ਹੀ ਚਾਰਦੀਵਾਰੀ ਹੈ |

Buy Now on CodeCanyon